Royal farmer pb 24

Royal farmer pb 24 ਤੁਹਾਡੀਆ ਹੀ ਪੋਸਟਾ ਨਾਲ ਇਹ page ਚੱਲ ਰਿਹਾ ਹੈ ਫੋਟੋ page ਤੇ ਪਵਾਉਣ ਲਈ what's app 9463379267 ਤੇ send ਕਰੋ

ਤੁਹਾਡਾ ਆਪਣਾ page ਤੁਹਾਡੀਆ ਹੀ ਪੋਸਟਾ ਨਾਲ ਇਹ ਚੱਲ ਰਿਹਾ ਹੈ ਫੋਟੋ page ਤੇ ਪਵਾਉਣ ਲਈ what's app 9463379267 ਤੇ send ਕਰੋ

10/20/2021

best stoper of the year

09/28/2021

ਅਮਰੀਕਾ ਦਾ ਸ਼ਹਿਰ ਸਾਲਟ ਲੇਕ ਸਿਟੀ,ਯੁਟਾ

ਕੋਈ ਮੁੱਖ ਮੰਤਰੀ ਬਣਕੇ ਅਸਤੀਫਾ ਦੇ ਗਿਆ ਤੇ ਕੌਈ ਪ੍ਰਧਾਨ ਬਣਕੇਪਰ ਆ ਪਤੰਦਰ ਫਿਰ ਬਣਾਤਾ ਖਜਾਨਾ ਖਾਲੀ ਮੰਤਰੀ
09/28/2021

ਕੋਈ ਮੁੱਖ ਮੰਤਰੀ ਬਣਕੇ ਅਸਤੀਫਾ ਦੇ ਗਿਆ ਤੇ ਕੌਈ ਪ੍ਰਧਾਨ ਬਣਕੇ
ਪਰ ਆ ਪਤੰਦਰ ਫਿਰ ਬਣਾਤਾ ਖਜਾਨਾ ਖਾਲੀ ਮੰਤਰੀ

ਭਾਊ ਖਜਾਨਾ ਪਹਿਲਾ ਵੀ ਖਾਲੀ ਸੀ,ਹੁਣ ਵੀ ਖਾਲੀ ਹੀ ਹੈ
09/27/2021

ਭਾਊ ਖਜਾਨਾ ਪਹਿਲਾ ਵੀ ਖਾਲੀ ਸੀ,ਹੁਣ ਵੀ ਖਾਲੀ ਹੀ ਹੈ

09/27/2021

only usa&canadian trucker understand this

Heavey driverz
09/27/2021

Heavey driverz

08/12/2020

ਮੌਦੀ (hi**er) ਦੇ ਅੰਨੇ ਭਗਤ 🤣🤣🤣
what the f**k

ਰਣਦੀਪ ਹੁੱਡਾ... ਜੋ ਕੰਮ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤਾ...ਸ਼ੈਦ ਰਣਦੀਪ ਹੁੱਡਾ ਵੀ ਕਰ ਜਾਂਦਾ..ਪਰ ਦਲੇਰ ਸੀ...ਧੱਕਾ ਜਰਗਿਆ...ਗੱਲ 2016 ਦੀ ...
07/18/2020

ਰਣਦੀਪ ਹੁੱਡਾ... ਜੋ ਕੰਮ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤਾ...ਸ਼ੈਦ ਰਣਦੀਪ ਹੁੱਡਾ ਵੀ ਕਰ ਜਾਂਦਾ..ਪਰ ਦਲੇਰ ਸੀ...ਧੱਕਾ ਜਰਗਿਆ...ਗੱਲ 2016 ਦੀ ਐ... ਹੁੱਡਾ ਪਾਕਿਸਤਾਨ ਦੀ ਜੇਲ ਚ ਜਾਕੇ ਸਰਬਜੀਤ ਨੂੰ ਮਿਲ ਕੇ ਆਇਆ... ਓਸ ਤੋਂ ਬਾਦ ਕਾਫੀ ਸੁਰਖੀਆਂ ਚ ਰਿਹਾ... ਨਾਲ਼ ਦੀ ਨਾਲ਼ ... ਸਾਰਾਗੜੀ ਦੀ 21 ਸਿੱਖਾਂ ਆਲ਼ੀ ਲੜਾਈ ਤੇ... ਰਾਜ ਕੁਮਾਰ ਸੰਤੋਸ਼ੀ ਨਾਮ ਦੇ ਡਰੈਕਟਰ ਨੇ...ਹੁੱਡੇ ਨੂੰ ਹੀਰੋ ਲੈਕੇ... ਫਿਲਮ ਦਾ ਐਲਾਨ ਕੀਤਾ...ਨਾਮ ਸੀ..”ਬੈਟਲ ਆਫ ਸਾਰਾਗੜੀ”...ਓਦੋਂ ਬਾਦ ਸ਼ੁਰੂ ਹੋਈ ਅੰਦਰਲੀ ਕਹਾਣੀ..

ਰਣਦੀਪ ਹੁੱਡੇ ਨੇ...ਸਾਰਾਗੜੀ ਆਲ਼ੀ ਫਿਲਮ ਲਈ ਆਪਣਾ ਸਭ ਕੁਝ ਬਦਲ ਲਿਆ... ਸਿੱਖ ਦਿਸਣ ਲਈ... ਲਗਾਤਾਰ ਢਾਈ ਸਾਲ... ਆਪਣੇ ਸਰੀਰ ਦਾ ਇੱਕ ਵੀ ਵਾਲ਼ ਨੀ ਕੱਟਿਆ... ਸਿੱਖ ਇਤਿਹਾਸ ਪੜਿਆ... ਗੁਰੂਦੁਆਰਿਆਂ ਚ ਗਿਆ... ਖਾਲਸਾ ਏਡ ਨਾਲ਼ ਕਿੰਨੀ ਜਗਾ ਜਾਕੇ ਸੇਵਾ ਕਰਾਈ... ਅਗਲੇ ਦੋ ਤਿੰਨ ਸਾਲ ਚੱਜ ਨਾਲ਼ ਫਿਲਮ ਨੀ ਕੀਤੀ... ਗੱਲ ਕੀ ਤਨੋ ਮਨੋ... ਆਪਣੇ ਏਸ ਪਰੋਜੈਕਟ ਨੂੰ ਸਮਰਪਿਤ ਕਰਤੇ ਆਪਣੀ ਜਿੰਦਗੀ ਦੇ ਢਾਈ ਸਾਲ...

ਓਦੋਂ ਬਾਦ 2018 ਚ ਐਂਟਰੀ ਹੁੰਦੀ ਐ... ਬੌਲੀਵੁੱਡ ਦੇ ਗੁੰਡਾ ਗੈਂਗ ਕਰਨ ਜੌਹਰ ਹੋਰਾਂ ਦੀ... ਜਿਹਨਾਂ ਨੇ...ਸੇਮ ਓਹੀ ਸਾਰਾਗੜੀ ਦੇ ਵਿਸ਼ੇ ਤੇ... ਮੋਦੀ ਅੰਕਲ ਕੇ ਚਾਪਲੂਸ ਅਕਸ਼ੇ ਕੁਮਾਰ ਨੂੰ ਹੀਰੋ ਲੈਕੇ ਫਿਲਮ ਬਣੌਣ ਦਾ ਐਲਾਨ ਕੀਤਾ... ਤੇ ਸਾਲ ਦੇ ਅੰਦਰ ਅੰਦਰ ਫਿਲਮ ਬਣਕੇ ਰਲੀਜ ਹੋਗੀ...ਤੇ ਰਣਦੀਪ ਹੁੱਡੇ ਦੀ ਐਨੀ ਮੇਹਨਤ ਨਾਲ਼ ਬਣੀ ਫਿਲਮ ਓਥੀ ਰੁਕਵਾ ਦਿੱਤੀ ਗਈ...ਜੋ ਸ਼ੈਦ ਹੁਣ ਕਦੇ ਵੀ ਰਿਲੀਜ ਨਾ ਹੋਵੇ...- (ਬਾਗੀ ਸੁਖਦੀਪ)

ਹੁਣ ਸੋਚ ਕੇ ਦੇਖੋ... ਕਿਸਾਨ ਛੇ ਮਹੀਨੇ ਫਸਲ ਪਾਲ਼ਦੈ... ਜੇ ਕੋਈ ਗੁੰਡਾ ਪੱਕੀ ਫਸਲ ਵੱਢਣ ਈ ਨਾ ਦਵੇ ਤੇ ਕਿਸਾਨ ਕੀ ਕਰੂ...??? ਰਣਦੀਪ ਹੁੱਡੇ ਨੇ ਆਪਣੇ ਕੈਰੀਅਰ ਦੇ ਕੀਮਤੀ ਢਾਈ ਸਾਲ ਏਸ ਫਿਲਮ ਨੂੰ ਦੱਤੇ... ਪਰ ਮਿਲ਼ਿਆ ਕੀ... ਕਿੱਥੇ ਹੁੱਡੇ ਨੇ ਢਾਈ ਸਾਲ ਸਰੀਰ ਤੋਂ ਰੋਮ ਵੀ ਨੀ ਕਟਾਇਆ... ਿਕੱਥੇ ਅਕਸ਼ੇ ਕਮਾਰ ਨੇ ਨਕਲੀ ਦਾਹੜੀ ਲਾਕੇ ਚਾਲ਼ੀ ਦਿਨ ਚ ਦੇਸ਼ ਭਗਤੀ ਦਖਾ ਕੇ ਨੋਟ ਛਾਪਲੇ....

ਪਰ ਰਣਦੀਪ ਹੁੱਡੇ ਹਾਰਿਆ ਨੀ... ਬਿਆਨ ਪਤੈ ਕੀ ਦਿੰਦੇ... ਕਹਿੰਦਾ ਫੇਰ ਕੀ ਹੋਇਆ ਜੇ ਫਿਲਮ ਨੀ ਰਲੀਜ ਹੋਈ... ਮੈਨੂੰ ਸਿੱਖ ਹੋ ਕੇ ਜਿਊਣ ਦਾ ਮੌਕਾ ਮਿਲ਼ਿਆ... ਮੈਂ ਸਿੱਖੀ ਨੂੰ ਨੇੜਿਓਂ ਦੇਖਿਆ... ਜੋ ਏਹਨਾ ਚ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਏ... ਉਹ ਕਮਾਲ ਦੀ ਐ....ਜਿੰਨਾ ਪਿਆਰ ਮੈਨੂੰ ਇਹਨਾਂ ਦਿੱਤਾ... ਮੈ ਦੇਣਾ ਨੀ ਦੇ ਸਕਦਾ... ਏਹ ਸ਼ਬਦ ਸੀ... ਆਪਣੀ ਵੀ ਅਰਦਾਸ ਐ... ਬੀ ਰੱਬ ਰਣਦੀਪ ਹੁੱਡੇ ਨੂੰ... ਹੌਸਲਾ ਤਰੱਕੀ ਤੇ ਤੰਦਰੁਸਤੀ ਬਕਸ਼ੇ... ਜਿਊਂਦਾ ਰਹਿ ਬਾਈ...!!!!!

-ਬਾਗੀ ਸੁਖਦੀਪ

07/18/2020

🐍🐍🐍🐍

07/17/2020

hun na mudka khadu mukra 😝😝

ਕੋਠੇ ਚੜਕੇ ਬਥੇਰੀਆ ਟੱਲੀਆ ਵਜਾਈਆ ਪਰ ਰਾਸ ਨਾ ਆਈਆ            ਦੋਨੇ ਪਿਉ ਪੁਤ ਕਰੋਨਾ ਪੌਜਟਿਵ
07/12/2020

ਕੋਠੇ ਚੜਕੇ ਬਥੇਰੀਆ ਟੱਲੀਆ ਵਜਾਈਆ ਪਰ ਰਾਸ ਨਾ ਆਈਆ
ਦੋਨੇ ਪਿਉ ਪੁਤ ਕਰੋਨਾ ਪੌਜਟਿਵ

ਏਸ਼ੀਆ ਦਾ ਮਹਾਨ ਫੁੱਟਬਾਲਰ...ਜਰਨੈਲ ਸਿੰਘ ਪਿੰਡ ਪਨਾਮ     ਜਰਨੈਲ ਸਿੰਘ ਸੱਚਮੁੱਚ ਫੁੱਟਬਾਲ ਦਾ ਜਰਨੈਲ ਸੀ। ਉਸ ਨੇ ਦੋ ਸਾਲ ਏਸ਼ੀਅਨ ਆਲ ਸਟਾਰ ਫੁ...
07/08/2020

ਏਸ਼ੀਆ ਦਾ ਮਹਾਨ ਫੁੱਟਬਾਲਰ...ਜਰਨੈਲ ਸਿੰਘ ਪਿੰਡ ਪਨਾਮ

ਜਰਨੈਲ ਸਿੰਘ ਸੱਚਮੁੱਚ ਫੁੱਟਬਾਲ ਦਾ ਜਰਨੈਲ ਸੀ। ਉਸ ਨੇ ਦੋ ਸਾਲ ਏਸ਼ੀਅਨ ਆਲ ਸਟਾਰ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ। ਉਹਦੀਆਂ ਧੁੰਮਾਂ ਪਿੰਡ ਪਨਾਮ ਗੜਸੰਕਰ ਤੋਂ ਦਿੱਲੀ, ਲਾਹੌਰ, ਕਲਕੱਤੇ, ਕੁਆਲਾਲੰਪੁਰ ਤੇ ਰੋਮ ਤਕ ਪਈਆਂ ਰਹੀਆਂ। ਉਸ ਨੂੰ ਪੰਜਾਬ ਦਾ ਪੇਲੇ, ਮੈਰੀਡੋਨਾ ਜਾਂ ਰਨਾਲਡੋ ਕੁਝ ਵੀ ਕਿਹਾ ਜਾ ਸਕਦੈ। ਦਸ ਸਾਲ ਉਹ ਭਾਰਤ ਦਾ ਅੱਵਲ ਨੰਬਰ ਫੁੱਟਬਾਲ ਖਿਡਾਰੀ ਮੰਨਿਆ ਜਾਂਦਾ ਰਿਹਾ। ਉਸ ਨੇ ਤਿੰਨ ਸਾਲ ਭਾਰਤੀ ਫੁੱਟਬਾਲ ਟੀਮਾਂ ਦੀ ਕਪਤਾਨੀ ਕੀਤੀ ਤੇ ਜਕਾਰਤਾ ਤੋਂ ਏਸਿ਼ਆਈ ਖੇਡਾਂ ਦਾ ਗੋਲਡ ਮੈਡਲ ਜਿੱਤਿਆ। 1960 ਦੀਆਂ ਓਲੰਪਿਕ ਖੇਡਾਂ ‘ਚ ਉਹ ਬਿਹਤਰੀਨ ਫੁੱਲਬੈਕ ਖਿਡਾਰੀ ਸਾਬਤ ਹੋਇਆ। ਉਦੋਂ ਉਸ ਨੂੰ ਵਰਲਡ ਫੁੱਟਬਾਲ ਇਲੈਵਨ ਦਾ ਸੈਂਟਰ ਫੁੱਲ ਬੈਕ ਨਾਮਜ਼ਦ ਕੀਤਾ ਗਿਆ। ਏਸ਼ੀਆ ਮਹਾਂਦੀਪ ‘ਚੋਂ ਇਹ ਮਾਣ ਸਿਰਫ਼ ਇਕ ਪੰਜਾਬੀ ਖਿਡਾਰੀ ਜਰਨੈਲ ਸਿੰਘ ਨੂੰ ਹੀ ਮਿਲਿਆ। ਨਿਮਰਤਾ ਤੇ ਸਾਦਗੀ ਏਨੀ ਕਿ ਇੰਡੀਆ ਜਾਂ ਏਸ਼ੀਆ ਦੀ ਟੀਮ ਵਿਚ ਖੇਡ ਕੇ ਪਿੰਡ ਮੁੜਦਾ ਤਾਂ ਪੇਂਡੂ ਟੂਰਨਾਮੈਂਟ ਆਪਣੇ ਪਿੰਡ ਪਨਾਮ ਵੱਲੋਂ ਖੇਡ ਜਾਂਦਾ। ਕੁਆਲਾਲੰਪੁਰ ਦੇ ਮਰਦੇਕਾ ਟੂਰਨਾਮੈਂਟ ‘ਚ ਫੀਫਾ ਦੇ ਪ੍ਰਧਾਨ ਸਰ ਸਟੈਨਲੇ ਰਾਊਜ਼ ਨੇ ਏਸ਼ੀਆ ਦੇ ਫੁੱਟਬਾਲ ਅਧਿਕਾਰੀਆਂ ਨੂੰ ਕਿਹਾ ਸੀ, “ਤੁਹਾਡੇ ਪਾਸ ਜਰਨੈਲ ਸਿੰਘ ਐਸਾ ਖਿਡਾਰੀ ਹੈ ਜਿਹੜਾ ਦੁਨੀਆ ਦੀ ਕਿਸੇ ਵੀ ਟੀਮ ਵਿਚ ਚੁਣੇ ਜਾਣ ਦੇ ਯੋਗ ਹੈ।”
ਇਕ ਵਾਰ ਫੁੱਟਬਾਲ ਦੇ ਮਾਹਿਰਾਂ ਨੇ ਵੀਹਵੀਂ ਸਦੀ ਦੀ ਭਾਰਤੀ ਫੁੱਟਬਾਲ ਇਲੈਵਨ ਚੁਣੀ। ਉਸ ਵਿਚ ਥੰਗਾਰਾਜ ਗੋਲਕੀਪਰ, ਜਰਨੈਲ ਸਿੰਘ, ਸੈਲਨ ਮੰਨਾ ਤੇ ਅਰੁਣ ਘੋਸ਼ ਫੁੱਲ ਬੈਕ, ਯੂਸਫ਼ ਖਾਨ, ਮਹੀਆਪਾ ਕੈਂਪਾਈਆਹ, ਤੁਲਸੀ ਦਾਸ ਬਾਲਾਰਾਮ, ਚੂਨੀ ਗੋਸਵਾਮੀ, ਪੀ. ਕੇ. ਬੈਨਰਜੀ, ਭਾਈਚੁੰਗ ਭੂਟੀਆ ਤੇ ਆਈ. ਐੱਮ. ਵਿਜਾਇਣ ਮਿਡ ਫੀਲਡਰ ਤੇ ਫਾਰਵਰਡ ਚੁਣੇ। ਉਨ੍ਹਾਂ ਨੂੰ ਸਰਬ ਸਮਿਆਂ ਦੇ ਗ੍ਰੇਟ ਫੁੱਟਬਾਲ ਖਿਡਾਰੀ ਐਲਾਨਿਆ ਗਿਆ।
ਜਰਨੈਲ ਸਿੰਘ ਦੀਆਂ ਪੈੜਾਂ ਸੈਂਕੜੇ ਖੇਡ ਮੈਦਾਨਾਂ ਵਿਚ ਹੋਈਆਂ। ਉਹਦੇ ਪੈਰਾਂ ਨਾਲ ਹਜ਼ਾਰਾਂ ਗੋਲ ਹੋਏ। ਜਦੋਂ ਜਰਨੈਲ ਸਿੰਘ ਅਫ਼ਰੀਕੀ ਦੇਸ਼ਾਂ ਵਿਚ ਖੇਡਿਆ ਤਾਂ ਅਫ਼ਰੀਕਨਾਂ ਨੇ ਉਹਨੂੰ ‘ਸਿੰਘਾ ਸ਼ੀਬਾ’ ਯਾਨੀ ਸਿੰਘ ਸ਼ੇਰ ਕਹਿ ਕੇ ਵਡਿਆਇਆ। ਦਸ ਸਾਲ ਉਹ ਏਸ਼ੀਆ ਦਾ ਸਭ ਤੋਂ ਤਕੜਾ ਫੁੱਲ ਬੈਕ ਖਿਡਾਰੀ ਮੰਨਿਆ ਜਾਂਦਾ ਰਿਹਾ। ਜਿੰਨੇ ਸਾਲ ਉਹ ਕਲਕੱਤੇ ਦੀ ਮੋਹਨ ਬਾਗਾਨ ਕਲੱਬ ਵਿਚ ਖੇਡਿਆ ਉਹਨੂੰ ਪੈਸੇ ਵੀ ਸਭ ਤੋਂ ਵੱਧ ਮਿਲੇ ਤੇ ਸ਼ੋਹਰਤ ਵੀ ਸਭ ਤੋਂ ਵੱਧ। ਸ਼ਾਇਦ ਹੀ ਕੋਈ ਬੰਗਾਲੀ ਹੋਵੇ ਜਿਹੜਾ ਜਰਨੈਲ ਸਿੰਘ ਦੇ ਨਾਂ ਤੋਂ ਵਾਕਫ਼ ਨਾ ਹੋਵੇ। ਕਲਕੱਤੇ ਦੀਆਂ ਸੜਕਾਂ ਤੇ ਪਬਲਿਕ ਥਾਵਾਂ ਉਤੇ ਜਰਨੈਲ ਸਿੰਘ ਨੂੰ ਸਲਾਮਾਂ ਹੁੰਦੀਆਂ ਰਹੀਆਂ। ਸਿਨਮਿਆਂ ਦੇ ਹਾਊਸ ਫੁੱਲ ਹੋਣ ਤਦ ਵੀ ਉਹਦੇ ਲਈ ਸੀਟਾਂ ਖਾਲੀ ਹੋ ਜਾਂਦੀਆਂ। ਬੰਗਾਲੀ ਉਹਦੀ ਖੇਡ ਉਤੇ ਸ਼ਰਤਾਂ ਲਾਉਂਦੇ ਰਹੇ, ਸੱਟਾ ਖੇਡਦੇ ਰਹੇ ਤੇ ਆਟੋਗਰਾਫ ਲੈਣ ਲਈ ਇਕ ਦੂਝੇ ਦੇ ਮੋਢਿਆਂ ਉਤੋਂ ਦੀ ਹੁੰਦੇ ਰਹੇ। ਉਹਦੀ ਮੌਤ ਉਤੇ ਸਭ ਤੋਂ ਵੱਧ ਹੰਝੂ ਬੰਗਾਲ ਦੇ ਫੁੱਟਬਾਲ ਪ੍ਰੇਮੀਆਂ ਨੇ ਵਗਾਏ। ਕੌਲਕਟੇ ਦੇ ਅਖ਼ਬਾਰਾਂ ਵਿਚ ਉਹਦੇ ਨਮਿੱਤ ਭਾਵ ਭਿੰਨੀਆਂ ਸ਼ਰਧਾਂਜਲੀਆਂ ਛਪੀਆਂ।
ਐਸ. ਐਸ. ਰੇਅ ਪੰਜਾਬ ਦਾ ਗਵਰਨਰ ਬਣ ਕੇ ਚੰਡੀਗੜ੍ਹ ਆਇਆ ਤਾਂ ਆਉਂਦਿਆਂ ਜਰਨੈਲ ਸਿੰਘ ਦਾ ਹਾਲ ਚਾਲ ਪੁੱਛਿਆ। ਉਸ ਦੀ ਪਤਨੀ ਮਾਇਆ ਰੇਅ ਜਰਨੈਲ ਸਿੰਘ ਦੀ ਫੈਨ ਸੀ। ਉਹ ਅਕਸਰ ਜਰਨੈਲ ਸਿੰਘ ਨੂੰ ਗਵਰਨਰ ਹਾਊਸ ਸੱਦਦੇ ਤੇ ਮਾਇਆ ਰੇਅ ਆਪਣੇ ਹੱਥਾਂ ਦਾ ਬਣਿਆ ਖਾਣਾ ਖੁਆ ਕੇ ਖ਼ੁਸ਼ ਹੁੰਦੀ। ਇਕ ਵਾਰ ਗਵਰਨਰ ਨੂੰ ਕਿਸੇ ਵੱਡੇ ਖੇਡ ਸਮਾਗਮ ਤੇ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ। ਉਥੇ ਜਰਨੈਲ ਸਿੰਘ ਵੀ ਹਾਜ਼ਰ ਸੀ। ਰੇਅ ਨੇ ਭਾਸ਼ਨ ਦਿੰਦਿਆ ਕਿਹਾ ਕਿ ਇਸ ਸਮਾਗਮ ਦਾ ਮੁੱਖ ਮਹਿਮਾਨ ਮੈਨੂੰ ਨਹੀਂ ਫੁੱਟਬਾਲ ਦੇ ਹੀਰੋ ਜਰਨੈਲ ਸਿੰਘ ਨੂੰ ਬਣਾਉਣਾ ਚਾਹੀਦਾ ਸੀ।
ਜਰਨੈਲ ਸਿੰਘ ਦੀਆਂ ਯਾਦਾਂ ਅਜੇ ਵੀ ਸੱਜਰੀਆਂ ਹਨ। ਵੀਹਵੀਂ ਸਦੀ ਦਾ ਉਹ ਮਹਾਨ ਫੁੱਟਬਾਲਰ ਸੀ ਤੇ ਵੀਹਵੀਂ ਸਦੀ ਦੇ ਨਾਲ ਹੀ ਉਹ ਖੇਡ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਿਆ। 23 ਅਕਤੂਬਰ 2000 ਦਾ ਦਿਨ ਸੀ। ਪਿੰਡ ਪਨਾਮ ਦੇ ਖੁੱਲ੍ਹੇ ਖੇਤਾਂ ਵਿਚ ਫੁੱਟਬਾਲ ਦੇ ਜਰਨੈਲ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਹੋ ਰਿਹਾ ਸੀ। ਦੂਰੋਂ ਨੇੜਿਓਂ ਚੱਲੇ ਖੇਡ ਪ੍ਰੇਮੀ ਫੁੱਟਬਾਲ ਦੇ ਪੈਗ਼ੰਬਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਜਾ ਰਹੇ ਸਨ। ਅਸੀਂ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਤੋਂ ਫੁੱਟਬਾਲ ਦੇ ਖਿਡਾਰੀਆਂ ਦੀ ਬੱਸ ਭਰ ਕੇ ਚੱਲੇ ਸਾਂ। ਬੰਗਾ ਲੰਘ ਕੇ ਗੜ੍ਹਸ਼ੰਕਰ ਆਇਆ ਤੇ ਫਿਰ ਪਿੰਡ ਪਨਾਮ। ਪਨਾਮ ਦੀ ਜੂਹ ਵਿਚ ਸੋਗ ਛਾਇਆ ਹੋਇਆ ਸੀ। ਝੋਨਿਆਂ ਦੇ ਵੱਢ ਉੱਜੜੇ, ਧੁੱਪ ਰੋਣਹਾਕੀ ਤੇ ਪੌਣ ਹਾਉਕੇ ਲੈਂਦੀ ਲੱਗਦੀ ਸੀ। ਪੰਛੀ ਵਿਰਲਾਪ ਕਰਦੇ ਜਾਪਦੇ ਸਨ। ਪਿੰਡ ਦੀਆਂ ਬੀਹੀਆਂ ਵੈਣ ਪਾ ਰਹੀਆਂ ਸਨ। ਦੁਨੀਆ ਭਰ ‘ਚ ਪਨਾਮ ਦਾ ਨਾਂ ਧੁੰਮਾਅ ਦੇਣ ਵਾਲਾ ਦਲਾਂ ਦਾ ਮੋਹਰੀ ਜਾਂਦੀ ਵਾਰ ਦਾ ਪਰਨਾਮ ਕਰ ਗਿਆ ਸੀ। ਉੱਦਣ ਉਹਦੇ ਨਮਿੱਤ ਪਾਠ ਦਾ ਭੋਗ ਪਾਇਆ ਗਿਆ ਸੀ ਤੇ ਆਤਮਾ ਦੀ ਸ਼ਾਂਤੀ ਲਈ ਅੰਤਮ ਅਰਦਾਸ ਹੋਣੀ ਸੀ।
ਪਹਿਲਾਂ ਅਸੀਂ ਉਸ ਦੇ ਘਰ ਨੂੰ ਸਿਜਦਾ ਕੀਤਾ ਜੀਹਦੀ ਇੱਟ-ਇੱਟ ਤੇ ਕੜੀ-ਕੜੀ ਨਾਲ ਉਹਦੀ ਸਾਂਝ ਸੀ। ਆਲੇ ਦੁਆਲੇ ਦੇ ਬਿਰਛ ਬੂਟੇ ਉਦਾਸ ਸਨ ਤੇ ਵਿਹੜੇ ਵਿਚ ਸੋਗੀ ਵੇਸ ਦਾ ਵਾਸਾ ਸੀ। ਬੈਠਕ ਵਿਚ ਉਹਦੀਆਂ ਖੇਡ-ਨਿਸ਼ਾਨੀਆਂ ਓਦਰੀਆਂ ਪਈਆਂ ਸਨ ਜਿਨ੍ਹਾਂ ਨਾਲ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਸਨ। ਕੱਪ ਤੇ ਟਰਾਫੀਆਂ, ਸ਼ੀਲਡਾਂ ਤੇ ਤਮਗ਼ੇ। ਕਦੇ ਉਸ ਘਰ ਵਿਚ ਰੌਣਕਾਂ ਦੀ ਚਹਿਲ-ਪਹਿਲ ਹੁੰਦੀ ਸੀ ਪਰ ਉੱਦਣ ਵੀਰਾਨੀਆਂ ਦਾ ਮਾਤਮ ਸੀ। ਘਰ ਦੇ ਕੰਧਾਂ-ਕੋਠੇ ਤੇ ਦਰ-ਦਰਵਾਜ਼ੇ ਦਿਲ ਢਾਹੀ ਖੜ੍ਹੇ ਪਰਤੀਤ ਹੋ ਰਹੇ ਸਨ। ਘਰ ਨੂੰ ਜਾਂਦੀ ਭੀੜੀ ਗਲੀ ਜਿਵੇਂ ਹੱਥ ਜੋੜੀ ਕਹਿ ਰਹੀ ਸੀ, ਜਾਣ ਵਾਲਾ ਤਾਂ ਚਲਾ ਗਿਆ, ਵੇਖਣਾ ਕਿਤੇ ਤੁਸੀਂ ਵੀ ਰਾਹ ਨਾ ਭੁੱਲ ਜਾਣਾ…।
ਬਾਹਰ ਖੇਤਾਂ ਵਿਚ ਖੁੱਲ੍ਹੀ ਜਗ੍ਹਾ ਵੱਡਾ ਪੰਡਾਲ ਲਾਇਆ ਹੋਇਆ ਸੀ। ਬੁਲਾਰੇ ਜਰਨੈਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰ ਰਹੇ ਸਨ। ਉਹਦੇ ਜੀਵਨ ਦੀਆਂ ਯਾਦਗਾਰੀ ਪ੍ਰਾਪਤੀਆਂ ਗਿਣਾਈਆਂ ਜਾ ਰਹੀਆਂ ਸਨ। ਬੁਲਾਰਿਆਂ ਵਿਚ ਉਹਦੇ ਖਿਡਾਰੀ ਮਿੱਤਰ ਸਨ, ਸੰਬੰਧੀ ਸਨ ਅਤੇ ਰਾਜਸੀ ਨੇਤਾ ਤੇ ਸਮਾਜ ਸੇਵਕ ਸਨ। ਉਸ ਦੀ ਯਾਦ ਵਿਚ ਜੁੜੀ ਸੰਗਤ ਨੂੰ ਕਈ ਨਵੀਆਂ ਗੱਲਾਂ ਦਾ ਪਤਾ ਲੱਗ ਰਿਹਾ ਸੀ। ਚਲਾਣਾ ਕਰ ਗਏ ਜੋਧੇ ਖਿਡਾਰੀ ਦੀ ਮਹਾਨਤਾ ਹੋਰ ਉਜਾਗਰ ਹੋ ਰਹੀ ਸੀ ਤੇ ਉਹਦੀ ਢੁੱਕਵੀਂ ਯਾਦਗਾਰ ਬਣਾਉਣ ਦੇ ਸੁਝਾਅ ਦਿੱਤੇ ਜਾ ਰਹੇ ਸਨ। ਜਰਨੈਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਖਿਡਾਰੀਆਂ ਤੇ ਇਲਾਕੇ ਦੇ ਲੋਕਾਂ ਦਾ ਤਕੜਾ ‘ਕੱਠ ਸੀ। ਬੰਗਾਲ ਤੇ ਕੈਨੇਡਾ ਅਮਰੀਕਾ ਤਕ ਤੋਂ ਸ਼ੋਕ ਸੁਨੇਹੇ ਪੁੱਜੇ ਸਨ। ਪੰਜਾਬ ਦੇ ਗਵਰਨਰ ਤੇ ਮੁੱਖ ਮੰਤਰੀ ਦਾ ਵਿਸ਼ੇਸ਼ ਸੁਨੇਹਾ ਸੀ।
ਭਾਰਤ ਦਾ ਤਤਕਾਲੀ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਉਹਦੀ ਦੇਹ ਦਿੱਲੀ ਦੇ ਹਵਾਈ ਅੱਡੇ ਉਤੇ ਲੈਣ ਗਿਆ ਸੀ। ਉਥੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਕੱਤਰ ਸਮੇਤ ਅਨੇਕਾਂ ਸ਼ਖਸੀਅਤਾਂ ਹਾਜ਼ਰ ਸਨ। ਇਕ ਦਿਨ ਪਹਿਲਾਂ ਮਾਹਿਲਪੁਰ ਦੇ ਖੇਡ ਮੈਦਾਨ ਵਿਚ ਉਹਦੀ ਦੇਹ ਦੇ ਅੰਤਮ ਦਰਸ਼ਨ ਕਰਵਾਏ ਗਏ ਸਨ। ਮਿੱਤਰ ਪਿਆਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਵਾਰ ਵਾਰ ਡੁਬਡੁਬਾ ਰਹੀਆਂ ਸਨ। ਦਲਾਂ ਦਾ ਮੋਹਰੀ ਦਲਾਂ ਨੂੰ ਵਿਛੋੜਾ ਦੇ ਗਿਆ ਸੀ। ਉਹ ਸੋਗਵਾਰ ਮਾਹੌਲ ਅੱਜ ਵੀ ਮੇਰੀਆਂ ਅੱਖਾਂ ਸਿੱਲ੍ਹੀਆਂ ਕਰ ਦਿੰਦੈ।
ਪ੍ਰਿੰ. ਸਰਵਣ ਸਿੰਘ

Address

Salt Lake City, UT

Alerts

Be the first to know and let us send you an email when Royal farmer pb 24 posts news and promotions. Your email address will not be used for any other purpose, and you can unsubscribe at any time.

Contact The Business

Send a message to Royal farmer pb 24:

Share

Category