01/06/2026
▪️ਹਾਲ ਹੀ ਵਿੱਚ ਹੋਈਆਂ ਸਥਾਨਕ ਚੋਣਾਂ ਵਿੱਚ ਕੌਂਸਲਰ ਚੁਣੇ ਗਏ 51 ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਨਾਲ ਜਿੱਤੇ ਆਜ਼ਾਦ ਉਮੀਦਵਾਰਾਂ ਨੇ ਪਾਰਟੀ ਵਿੱਚ ਆਪਣਾ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਵਿੱਚੋਂ 31 ਦਾ ਪਾਰਟੀ ਵਿੱਚ ਅੱਜ ਸਵਾਗਤ ਕਰਦੇ ਹੋਏ ਖੁਸ਼ੀ ਹੋਈ ਅਤੇ ਬਾਕੀ 20 ਕੌਂਸਲਰ ਸਹਿਬਾਨ ਜਲਦੀ ਹੀ ਪਾਰਟੀ ਵਿੱਚ ਅਧਿਕਾਰਤ ਤੌਰ ‘ਤੇ ਸ਼ਾਮਿਲ ਹੋਣਗੇ।
▪️ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰਨ ਵਾਲੇ 51 ਆਜ਼ਾਦ ਕੌਂਸਲਰਾਂ ਦੇ ਨਾਲ, ਪਾਰਟੀ ਉਮੀਦਵਾਰਾਂ ਦੁਆਰਾ ਜਿੱਤੇ ਗਏ ਵਾਰਡਾਂ ਦੀ ਕੁੱਲ ਗਿਣਤੀ 243 ਹੋ ਗਈ ਹੈ। ਪਾਰਟੀ ਨੇ ਆਪਣੇ ਚੋਣ ਨਿਸ਼ਾਨ ਹੇਠ 192 ਵਾਰਡ ਜਿੱਤੇ ਸਨ।
▪️ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੁਆਰਾ ਜਿੱਤੀਆਂ 6 ਅਤੇ ਭਾਰਤੀ ਜਨਤਾ ਪਾਰਟੀ ਦੁਆਰਾ ਜਿੱਤੀਆਂ 2 ਕਮੇਟੀਆਂ ਦੇ ਮੁਕਾਬਲੇ 9 ਨਗਰ ਕਮੇਟੀਆਂ ਵਿੱਚ ਪੂਰਨ ਬਹੁਮਤ ਪ੍ਰਾਪਤ ਕੀਤਾ ਹੈ।
▪️ਸ਼੍ਰੋਮਣੀ ਅਕਾਲੀ ਦਲ ਦੀਆਂ ਕਮੇਟੀਆਂ: ਮਲੂਕਾ (9/11), ਕੋਟ ਸ਼ਮੀਰ (11/13), ਭਗਤਾ ਭਾਈਕਾ (7/13), ਭੁੱਚੋ (7/13), ਨਥਾਣਾ (7/11), ਲਹਿਰਾ ਮੁਹੱਬਤ (8/11), ਸੰਗਤ (6/9), ਕੋਟ ਫੱਤਾ (8/11) ਅਤੇ ਰਾਹੋਂ (10/13)।
▪️ਸਰਕਾਰੀ ਧੱਕੇਸ਼ਾਹੀ ਕਰਕੇ ਕੁੱਲ 1977 ‘ਚੋ ਸ਼੍ਰੋਮਣੀ ਅਕਾਲੀ ਦਲ 1251 ਸੀਟਾਂ ‘ਤੇ ਚੋਣ ਲੜ ਸਕਿਆ ਜਦਕਿ ਕਾਂਗਰਸ ਨੇ 1550 ਸੀਟਾਂ ਲੜੀਆਂ ਸਨ। ਸਾਡੇ 726 ਉਮੀਦਵਾਰਾਂ ਦੇ ਕਾਗਜ਼ ਹੀ ਰੱਦ ਕਰ ਦਿੱਤੇ ਗਏ ਅਤੇ ਉਨ੍ਹਾਂ ਨੂੰ ਚੋਣ ਲੜਨ ਹੀ ਨਹੀਂ ਦਿੱਤੀ ਗਈ।
▪️ਸ਼੍ਰੋਮਣੀ ਅਕਾਲੀ ਦਲ ਨੇ ਫਰੀਦਕੋਟ, ਮਹਿਰਾਜ, ਮਜੀਠਾ ਅਤੇ ਮੌੜ ਸਮੇਤ ਕਈ ਕਮੇਟੀਆਂ ਵਿੱਚ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਕਰੀਬ 30 ਕਮੇਟੀਆਂ ‘ਤੇ ਸਾਡੇ ਉਮੀਦਵਾਰ ਦੂਜੇ ਨੰਬਰ ਤੇ ਰਹੇ ਹਨ ।
▪️ਬਹੁਤ ਸਾਰੀਆਂ ਥਾਵਾਂ ‘ਤੇ ਸਾਡੇ ਉਮੀਦਵਾਰਾਂ ਨੂੰ ਸਭ ਤੋਂ ਵੱਧ ਵੋਟਾਂ ਮਿਲਣ ਦੇ ਬਾਵਜੂਦ ਹਾਰਿਆ ਐਲਾਨ ਦਿੱਤਾ ਗਿਆ।
▪️ਆਮ ਆਦਮੀ ਪਾਰਟੀ ਨੇ ਚੋਣਾਂ ਵਿੱਚ ਧਾਂਦਲੀ ਕਰਨ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਵਰਤੋਂ ਕੀਤੀ ਅਤੇ ਰਾਜ ਚੋਣ ਕਮਿਸ਼ਨ ਦੁਆਰਾ ਇਸ ਮਕਸਦ ਵਿੱਚ ਸਹਾਇਤਾ ਕੀਤੀ ਗਈ। ਪਰ ਇਹ ਸਰਕਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਜਿਹਾ ਨਹੀਂ ਕਰ ਸਕੇਗੀ। ਹੁਣ ਇਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ।