Putt Jattan De Driver Truckkan De

Putt Jattan De Driver Truckkan De ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ Putt Jattan De Driver Truckkan De
(387)

06/13/2026

ਕਰ ਦਿਉ ਦੱਬ ਕ ਸ਼ੈਅਰ 🙏

🚨 ਕੈਨੇਡਾ ਤੋਂ ਪੰਜਾਬੀਆਂ ਲਈ ਸ਼ਰਮਨਾਕ ਖ਼ਬਰ 🇨🇦ਟਰਾਂਟੋ ਦੇ ਅਂਟਾਰੀਓ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੋ ਪੰਜਾਬ...
06/13/2026

🚨 ਕੈਨੇਡਾ ਤੋਂ ਪੰਜਾਬੀਆਂ ਲਈ ਸ਼ਰਮਨਾਕ ਖ਼ਬਰ 🇨🇦

ਟਰਾਂਟੋ ਦੇ ਅਂਟਾਰੀਓ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੋ ਪੰਜਾਬੀ ਨੌਜਵਾਨ — ਜੋਵਨਪ੍ਰੀਤ ਸਿੰਘ ਅਤੇ ਆਤਿਸ਼ ਸਿੰਘ ਨੂੰ ਪੁਲਿਸ ਨੇ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।

ਰਿਪੋਰਟਾਂ ਮੁਤਾਬਕ ਇਨ੍ਹਾਂ ਉੱਤੇ 100 ਤੋਂ ਵੱਧ ਗੱਡੀਆਂ ਚੋਰੀ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। 😳

ਵਿਦੇਸ਼ਾਂ ਵਿੱਚ ਜਾ ਕੇ ਮਿਹਨਤ ਕਰਕੇ ਨਾਮ ਬਣਾਉਣ ਦੀ ਥਾਂ, ਜੇ ਇਸ ਤਰ੍ਹਾਂ ਦੇ ਕੰਮ ਹੋਣਗੇ ਤਾਂ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਖ਼ਰਾਬ ਹੁੰਦਾ ਹੈ।

🙏 ਪੰਜਾਬ ਦੇ ਨੌਜਵਾਨੋ… ਵਿਦੇਸ਼ ਜਾ ਕੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰੋ, ਐਸੇ ਕੰਮ ਕਰਕੇ ਪੰਜਾਬ ਦਾ ਨਾਮ ਨਾ ਡੁਬੋਵੋ।

“ਵਿਦੇਸ਼ਾਂ ‘ਚ ਜਾ ਕੇ ਟਿੱਕੋ… ਪਰ ਪੰਜਾਬੀਆਂ ਦਾ ਨਾਮ ਨਾ ਖ਼ਰਾਬ ਕਰੋ।” 🇮🇳💔

— in Canada, Toronto.

ਬਹੁਤ ਹੀ ਦੁਖਦਾਈ ਖ਼ਬਰ ।ਪੰਜਾਬ ਤੋਂ ਆਈ 24 ਸਾਲਾ ਇੰਟਰਨੈਸ਼ਨਲ ਸਟੂਡੈਂਟ ਅਮੀਤੋਜ ਕੌਰ ਦੀ ਕੈਨੇਡਾ ਦੇ ਬ੍ਰਿਜਵਾਟਰ, ਨੋਵਾ ਸਕੋਸ਼ੀਆ ਵਿੱਚ ਇੱਕ ਘਰ...
06/13/2026

ਬਹੁਤ ਹੀ ਦੁਖਦਾਈ ਖ਼ਬਰ ।
ਪੰਜਾਬ ਤੋਂ ਆਈ 24 ਸਾਲਾ ਇੰਟਰਨੈਸ਼ਨਲ ਸਟੂਡੈਂਟ ਅਮੀਤੋਜ ਕੌਰ ਦੀ ਕੈਨੇਡਾ ਦੇ ਬ੍ਰਿਜਵਾਟਰ, ਨੋਵਾ ਸਕੋਸ਼ੀਆ ਵਿੱਚ ਇੱਕ ਘਰ ਨੂੰ ਲੱਗੀ ਅੱਗ ਵਿੱਚ ਝੁਲਸ ਜਾਣ ਕਾਰਨ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ ਅੱਗ ਬੇਹੱਦ ਤੇਜ਼ੀ ਨਾਲ ਫੈਲੀ ਅਤੇ ਉਸ ਨੂੰ ਇਮਾਰਤ ਤੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ।

ਅਮੀਤੋਜ ਕੌਰ ਸਾਲ 2020 ਵਿਚ ਬਿਹਤਰ ਭਵਿੱਖ ਬਣਾਉਣ ਲਈ ਕੈਨੇਡਾ ਆਈ ਸੀ ਅਤੇ ਲੰਮੇ ਸਮੇਂ ਬਾਅਦ ਆਪਣੇ ਪਰਿਵਾਰ ਨਾਲ ਮਿਲਣ ਲਈ ਪੰਜਾਬ ਵਾਪਸ ਜਾਣ ਦੀ ਤਿਆਰੀ ਕਰ ਰਹੀ ਸੀ। ਉਸ ਦੀ ਮੌਤ ਮੌਕੇ ਉੱਤੇ ਹੀ ਹੋ ਗਈ ਜਦਕਿ ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਕਾਫ਼ੀ ਜੱਦੋਜਹਿਦ ਕਰਨੀ ਪਈ ਹੈ।

https://www.gofundme.com/f/amitoj-kaur?utm_campaign=fp_sharesheet&utm_content=amp20_t1&utm_medium=customer&utm_source=whatsapp&lang=en_CA&ts=1781209538&utm_id=97757_v0_s00_e0_tv0&fbclid=IwY2xjawSaC6dleHRuA2FlbQIxMQBzcnRjBmFwcF9pZAwzNTA2ODU1MzE3MjgAAR4ZuXVe1LM8s7S4cKUqs4E_P3cCm23GAKoaoPeYD35MXXoM-v9ZnbnLjmqHDA_aem_mQCCqnrwRfNXvT7Sm38oiA

Canada ਕਿਸਮਤ ਕਿਸੇ ਵੇਲੇ ਵੀ ਕਰਵਟ ਲੈ ਸਕਦੀ ਹੈ । ਵਕਤ ਕਦੋਂ ਬਦਲ ਜਾਵੇ ਕੁਝ ਪਤਾ ਨਹੀਂ । ਮੈਨੀਟੋਬਾ ਦੇ ਵ੍ਹਾਈਟਮਾਊਥ ਵਿੱਚ ਰਹਿਣ ਵਾਲੇ ਇੱਕ ਅ...
06/13/2026

Canada ਕਿਸਮਤ ਕਿਸੇ ਵੇਲੇ ਵੀ ਕਰਵਟ ਲੈ ਸਕਦੀ ਹੈ । ਵਕਤ ਕਦੋਂ ਬਦਲ ਜਾਵੇ ਕੁਝ ਪਤਾ ਨਹੀਂ । ਮੈਨੀਟੋਬਾ ਦੇ ਵ੍ਹਾਈਟਮਾਊਥ ਵਿੱਚ ਰਹਿਣ ਵਾਲੇ ਇੱਕ ਅਰਧ-ਸੇਵਾਮੁਕਤ ਟਰੱਕ ਡਰਾਈਵਰ ਦੀ ਕਿਸਮਤ ਉਸ ਵੇਲੇ ਚਮਕ ਗਈ ਜਦੋਂ ਉਸ ਨੇ Lotto 6/49 ਦਾ 46 ਮਿਲੀਅਨ ਡਾਲਰ ਦਾ ਜੈਕਪਾਟ ਜਿੱਤ ਲਿਆ।
🎈ਰਿਪੋਰਟਾਂ ਮੁਤਾਬਕ, ਉਸ ਨੇ 16 ਮਈ ਦੀ ਡਰਾਅ ਤੋਂ ਪਹਿਲਾਂ ਆਪਣੇ ਸਥਾਨਕ ਗ੍ਰੋਸਰੀ ਸਟੋਰ ਤੋਂ ਟਿਕਟ ਖਰੀਦੀ ਸੀ। ਜਦੋਂ ਉਹ ਟਿਕਟ ਸਕੈਨ ਕਰਵਾਉਣ ਗਿਆ ਤਾਂ ਪਹਿਲਾਂ ਤਾਂ ਉਸ ਨੂੰ ਇਨਾਮ ਦੀ ਰਕਮ ’ਤੇ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ । ਉਸ ਨੇ ਦੱਸਿਆ ਕਿ ਜਦੋਂ ਉਹ ਜ਼ੀਰੋ ਗਿਣ ਰਿਹਾ ਸੀ ਤਾਂ ਕੈਸ਼ੀਅਰ ਨੇ ਉਸ ਨੂੰ ਕਿਹਾ, “ਇਹ 46 ਮਿਲੀਅਨ ਡਾਲਰ ਹਨ”, ਜਿਸ ਤੋਂ ਬਾਅਦ ਉਹ ਲਗਭਗ ਹੈਰਾਨੀ ਨਾਲ ਜਮੀਨ ‘ਤੇ ਡਿੱਗ ਪਿਆ ।
🎈ਇਹ ਜਿੱਤ ਮੈਨੀਟੋਬਾ ਦੇ ਇਤਿਹਾਸ ਵਿੱਚ Lotto 6/49 ਦੀ ਸਭ ਤੋਂ ਵੱਡੀ ਜੈਕਪਾਟ ਜਿੱਤ ਦੱਸੀ ਜਾ ਰਹੀ ਹੈ।
🎈ਪਰ ਇਸ ਸਾਰੀ ਘਟਨਾ ਵਿੱਚ ਇੱਕ ਦਿਲਚਸਪ ਗੱਲ ਵੀ ਹੈ interesting twist ਕਰੋੜਪਤੀ ਬਣ ਕੇ ਵੀ ਸਾਬਕਾ ਪਤਨੀ ਨੂੰ ਨਹੀਂ ਭੁੱਲਿਆ । ਕਹਾਣੀ ਇਹ ਹੈ ਕਿ ਕਰੋੜਪਤੀ ਬਣਨ ਤੋਂ ਬਾਅਦ ਵੀ ਉਸ ਦੀਆਂ ਯੋਜਨਾਵਾਂ ਕਾਫ਼ੀ ਸਧਾਰਨ ਹਨ। ਉਹ ਇੱਕ ਘਰ ਖਰੀਦਣਾ ਚਾਹੁੰਦਾ ਹੈ, ਆਪਣੇ ਬੱਚਿਆਂ ਦੀ ਮਦਦ ਕਰਨਾ ਚਾਹੁੰਦਾ ਹੈ ਅਤੇ ਆਪਣੀ ਸਾਬਕਾ ਪਤਨੀ ਦਾ ਮੋਰਟਗੇਜ ਵੀ ਅਦਾ ਕਰਨਾ ਚਾਹੁੰਦਾ ਹੈ। ਉਸ ਨੇ ਕਿਹਾ, “ਅਸੀਂ ਕਈ ਸਾਲ ਇਕੱਠੇ ਰਹੇ ਹਾਂ ਅਤੇ ਅੱਜ ਵੀ ਗੱਲਬਾਤ ਕਰਦੇ ਹਾਂ।”
🎈ਹੁਣ ਉਹ ਪੂਰੀ ਤਰ੍ਹਾਂ ਰਿਟਾਇਰਮੈਂਟ ਲੈਣ ਬਾਰੇ ਵੀ ਸੋਚ ਰਿਹਾ ਹੈ। ਕੀ ਆਖੋਗੇ? ਕਿਸ ਤਰ੍ਹਾਂ ਲੱਗੀ ਤਕਦੀਰ ਦੀ ਖੇਡ । ਕੀ ਤੁਸੀਂ ਲੌਟਰੀ ਟਿਕਟ ਖਰੀਦ ਰਹੇ ਹੋ । ਕੀ ਨਿਕਲਿਆ? ਜੇ ਲੌਟਰੀ ਲੱਗ ਗਈ ਤਾਂ ਕੀ ਕਰੋਗੇ ਹੋ ਸਕੇ ਤਾਂ ਕਮੈਂਟ ਕਰਕੇ ਜਰੂਰ ਦੱਸੋ Pritpal Singh




ਇੱਕ ਹੋਰ ਭਾਰਤੀ ਹਿੰਦੂ ਅਮਰੀਕੀ ਸਟੇਟ ਜਾਰਜੀਆ ਵਿੱਚ 14 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ।  ਭਾਰਤੀਆਂ ਦੇ ਅਮਰੀਕਾ ਚ ਦਿਨ ਪ...
06/13/2026

ਇੱਕ ਹੋਰ ਭਾਰਤੀ ਹਿੰਦੂ ਅਮਰੀਕੀ ਸਟੇਟ ਜਾਰਜੀਆ ਵਿੱਚ 14 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ। ਭਾਰਤੀਆਂ ਦੇ ਅਮਰੀਕਾ ਚ ਦਿਨ ਪੁੱਗ ਗਏ।

ਅਮਰੀਕਾ ‘ਚ ਸੁਰੱਖਿਆ ਏਜੰਸੀਆਂ ਦੀ ਵਿਸ਼ੇਸ਼ ਟੀਮ ਵੱਲੋਂ ਮੋਂਟਾਨਾ ਦੇ ਟਰੱਕ ਸਟਾਪ ‘ਤੇ ਛਾਪਾ ਮਾਰਿਆ ਗਿਆ ਹੈ, ਇਸ ਛਾਪੇ ਵਿੱਚ ਤਿੰਨ ਗ੍ਰਿਫਤਾਰੀਆਂ...
06/13/2026

ਅਮਰੀਕਾ ‘ਚ ਸੁਰੱਖਿਆ ਏਜੰਸੀਆਂ ਦੀ ਵਿਸ਼ੇਸ਼ ਟੀਮ ਵੱਲੋਂ ਮੋਂਟਾਨਾ ਦੇ ਟਰੱਕ ਸਟਾਪ ‘ਤੇ ਛਾਪਾ ਮਾਰਿਆ ਗਿਆ ਹੈ, ਇਸ ਛਾਪੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਹਨ । ਇਹ ਟਰੱਕ ਸਟਾਪ 'ਡੋਡਿਆਂ ਵਾਲੀ ਚਾਹ' ਦੇ ਨਾਮ‌ ਤੇ ਜਾਣਿਆ ਜਾਂਦਾ ਸੀ। ਪੁਲਿਸ ਦੇ ਦੱਸਣ ਮੁਤਾਬਿਕ ਇੱਥੇ ਕਥਿਤ ਤੌਰ ਤੇ 104 ਪੌਂਡ ਦੇ ਕਰੀਬ ਡੋਡੇ ਫੜੇ ਗਏ ਹਨ। ਪੁਲਿਸ ਮੁਤਾਬਕ ਟਰੱਕ ਡਰਾਈਵਰਾਂ ਨੂੰ ਇੱਥੇ ਕਥਿਤ ਤੌਰ ਤੇ ਵਰਤਾਈ ਜਾਂਦੀ ਸੀ ਡੋਡਿਆਂ ਵਾਲੀ ਚਾਹ “ Poppy Tee “ । ਕਥਿਤ ਦੋਸ਼ੀਆਂ ਦੀ ਜ਼ਮਾਨਤ ਲਈ 7.5 ਲੱਖ ਦਾ ਬਾਂਡ ਰੱਖਿਆ ਗਿਆ ਹੈ। ਡੋਡਿਆਂ ਵਾਲੀ ਚਾਹ ਕਰਕੇ ਮਸ਼ਹੂਰ ਸੀ ਟਰੱਕ ਸਟਾਪ। ਪੁਲਿਸ ਮੁਤਾਬਕ ਕਿਸੇ ਟਰੱਕ ਡਰਾਈਵਰ ਵਲੋਂ ਹੀ ਟਿਪ ਦਿੱਤੀ ਗਈ ਸੀ ਜਿਸਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਰੀੜ੍ਹ ਦੀ ਹੱਡੀ ਦਾ ਦਰਦ ਪੈਰ ਚ ਆ ਚੁੱਕਾ ਹੈ ਸੋਜ਼ਿਸ਼ ਕਾਰਣ ਉਹ ਲੰਬਾ ਸਮਾਂ ਖਲੋ ਨਹੀਂ ਸਕਦੇ...............
06/12/2026

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਰੀੜ੍ਹ ਦੀ ਹੱਡੀ ਦਾ ਦਰਦ ਪੈਰ ਚ ਆ ਚੁੱਕਾ ਹੈ ਸੋਜ਼ਿਸ਼ ਕਾਰਣ ਉਹ ਲੰਬਾ ਸਮਾਂ ਖਲੋ ਨਹੀਂ ਸਕਦੇ...........................

ਭਾਈ ਜਗਤਾਰ ਸਿੰਘ ਹਵਾਰਾ ਦੀ ਬੰਦੀ 24 ਘੰਟੇ ਦੀ ਹੈ ਉਹਨਾ ਦੀ ਮੰਡੋਲੀ ਜੇਲ੍ਹ ਦਿੱਲੀ ਚ 50 ਫੁੱਟ ਸੱਜੇ ਖੱਬੇ ਅੱਗੇ ਪਿੱਛੇ ਕੋਈ ਬੰਦਾ ਨਹੀਂ ਜਾ ਸਕਦਾ । ਪੰਜਾਬ ਦੀ ਜੇਲ੍ਹ ਇੱਕ ਸਾਲ ਤੇ ਮੰਡੋਲੀ ਦਿੱਲੀ ਦੀ ਜੇਲ੍ਹ ਇੱਕ ਮਹੀਨਾ ਬਰਾਬਰ ਹਨ ਬਹੁਤ ਸਖਤ ਜੇਲ੍ਹ ਹੈ ਜਿੱਥੇ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਰਖਿਆ ਹੈ। ਸਾਰੀ ਜੇਲ੍ਹ ਦੇ ਲੋਕ ਮੁਲਾਜ਼ਮ ਭਾਈ ਹਵਾਰਾ ਜੀ ਨੂੰ ਬਾਬਾ ਜੀ ਕਹਿਕੇ ਸੰਬੋਧਨ ਕਰਦੇ ਹਨ । ਜਦੋਂ ਮੈਂ ਹਫਤੇ ਚ ਦੋ ਦਿਨ ਸੋਮਵਾਰ ਵੀਰਵਾਰ ਭਾਈ ਹਵਾਰਾ ਜੀ ਦੀ ਮੁਲਾਕਾਤ ਕਰਨ ਜਾਂਦਾ ਹਾਂ ਤਾਂ ਜੇਲ੍ਹ ਵਾਲੇ ਮੈਨੂੰ ਪੁੱਛਦੇ ਨੇ ਬਾਬਾ ਜੀ ਸੇ ਮਿਲਨੇ ਜਾ ਰਹੇ ਹੋ?

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ 18 ਘੰਟੇ ਨਾਮ ਬਾਣੀ ਦਾ ਅਭਿਆਸ ਕਰਦੇ ਨੇ ਉਹਨਾਂ ਦੇ ਚੇਹਰੇ ਦਾ ਨੂਰ ਜਲਾਲ ਕੋਈ ਨਹੀਂ ਝੱਲ ਸਕਦਾ ਉਹਨਾ ਅੱਗੇ ਕੋਈ ਸਵਾਲ ਪੁੱਛਣਾ ਆਮ ਗੱਲ ਨਹੀਂ । ਉਹਨਾ ਦੀ ਰੀੜ੍ਹ ਦੀ ਹੱਡੀ ਦਾ ਦਰਦ ਹੁਣ ਪੈਰ ਚ ਆ ਚੁੱਕਾ ਹੈ ਜਿਸ ਕਾਰਨ ਪੈਰਾਂ ਚ ਸੋਜ਼ਿਸ਼ ਹੈ ਉਹ ਬਹੁਤਾ ਸਮਾਂ ਖੜ੍ਹੇ ਨਹੀਂ ਹੋ ਸਕਦੇ ।
ਜਦੋਂ ਮੇਰੀ ਮੁਲਾਕਾਤ ਹੁੰਦੀ ਹੈ ਤਾਂ ਸਵਾ ਇੰਚੀ ਮੋਟੇ ਸਰੀਏ ਲੱਗੇ ਹੁੰਦੇ ਨੇ ਤੇ ਸ਼ੀਸ਼ਾ ਲੱਗਿਆ ਹੁੰਦਾ ਉਸ ਕਮਰੇ ਚ ਉਹ ਅੰਦਰ ਹੁੰਦੇ ਉਸ ਕਮਰੇ ਦੇ ਤੇ ਮੈਂ ਬਾਹਰ ਹੁੰਦਾ ਹਾਂ ਇੱਕ ਫੋਨ ਉਹਨਾ ਕੋਲ ਹੁੰਦਾ ਗੱਲ ਕਰਨ ਨੂੰ ਇੱਕ ਫੋਨ ਮੇਰੇ ਕੋਲ ਅਸੀਂ ਇੱਕ ਦੂਜੇ ਨੂੰ ਟਚ ਵੀ ਨਹੀਂ ਕਰ ਸਕਦੇ ਮਿਲਿਆ ਸਮਾਂ ਸਾਡੀ ਮੁਲਾਕਾਤ ਫੋਨ ਤੇ ਹੁੰਦੀ ਹੈ । ਸਾਰੀ ਜੇਲ੍ਹ ਭਾਈ ਹਵਾਰਾ ਜੀ ਦਾ ਦਿਲੋਂ ਸਨਮਾਨ ਕਰਦੀ ਹੈ ਉਹ ਨਾਮ ਗੁਰਬਾਣੀ ਦੇ ਰਸ ਚ ਲੀਨ ਰਹਿੰਦੇ ਨੇ ਰੋਜ਼ਾਨਾ ਭਾਈ ਹਵਾਰਾ ਢਾਈ ਵਜੇ ਉੱਠਦੇ ਨੇ ਸਰਦੀ ਹੋਵੇ ਗਰਮੀ ਹੋਵੇ ਉਹ ਤਿੰਨ ਸਮੇਂ ਇਸ਼ਨਾਨ ਕਰਦੇ ਹੀ ਕਰਦੇ ਨੇ ਬਿਨ੍ਹਾਂ ਨਾਗਾ ............................................. ਮੁਲਾਕਾਤ ਕਰਨ ਵਾਲੇ ਗੁਰਸਿੱਖ ਸਰਦਾਰ ਇਕਬਾਲ ਸਿੰਘ ਜੀ ਦੀ ਜ਼ੁਬਾਨੀ ।

ਇਹੋ ਜਿਹੇ ਨੇ ਸਿੱਖ ਕੌਮ ਦੇ ਯੋਧੇ ਸੂਰਮੇ ਬਲੀ ਗੁਰਸਿੱਖ ਜਥੇਦਾਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜਿਸਦੀ ਟੇਕ ਭਰੋਸਾ ਇੱਕ ਅਕਾਲ ਪੁਰਖ ਸਾਹਿਬ ਗੁਰੂ ਸਾਹਿਬਾਨਾਂ ਉੱਪਰ ਹੈ ਇਹ ਹੁੰਦੀ ਹੈ ਸੰਤ ਸਿਪਾਹੀ ਦੀ ਪਰਿਭਾਸ਼ਾ ਉੱਚਾ ਸੁੱਚਾ ਕਿਰਦਾਰ ਸਿੱਖ ਕੌਮ ਦੇ ਜਰਨੈਲਾਂ ਦਾ ਐਵੀਂ ਨਹੀਂ ਦੁਨੀਆਂ ਦੇ ਸਿੱਖ ਹਵਾਰਾ ਹਵਾਰਾ ਕਰਦੇ ਕੁਛ ਤੋਂ ਬਾਤ ਹੈ ਦਮ ਹੈ ਉਸਕੇ ਵਜ਼ੂਦ ਮੇਂ....................

ਪਰਮਜੀਤ ਸਿੰਘ ਰਾਣਵਾਂ ਰਾਮਪੁਰੀ
98152 25979 ਕਰ ਦਿਉ ਦੱਬ ਕੇ ਸ਼ੈਅਰ🙏

ਕੈਨੇਡਾ ਤੋਂ ਮੈਕਸੀਕੋ ਛੁੱਟੀਆਂ ਮਨਾਉਣ ਗਏ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਸਮੇਂ ਚਿੰਤਾ ਵਿੱਚ ਬਦਲ ਗਈਆਂ, ਜਦੋਂ ਉੱਥੇ ਪਹੁੰਚਦੇ ਹੀ ਪਰਿਵਾਰ ਦੇ...
06/12/2026

ਕੈਨੇਡਾ ਤੋਂ ਮੈਕਸੀਕੋ ਛੁੱਟੀਆਂ ਮਨਾਉਣ ਗਏ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਸਮੇਂ ਚਿੰਤਾ ਵਿੱਚ ਬਦਲ ਗਈਆਂ, ਜਦੋਂ ਉੱਥੇ ਪਹੁੰਚਦੇ ਹੀ ਪਰਿਵਾਰ ਦੇ ਇੱਕ ਮੈਂਬਰ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ। ਮਰੀਜ਼ ਨੂੰ ਤੁਰੰਤ ਮੈਕਸੀਕੋ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ, ਜਿੱਥੇ ਇਲਾਜ ਦਾ ਖ਼ਰਚਾ ਦੇਖਦੇ ਹੀ ਦੇਖਦੇ $147,000 ਡਾਲਰ (ਕਰੀਬ 1.22 ਕਰੋੜ ਰੁਪਏ) ਤੱਕ ਪਹੁੰਚ ਗਿਆ। ਪਰਿਵਾਰ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਯਾਤਰਾ ਬੀਮਾ (Travel Insurance) ਕੰਪਨੀ ਨੇ ਖ਼ਰਚਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਲੇਮ ਰੱਦ ਕਰ ਦਿੱਤਾ।

📍ਬੀਮਾ ਕੰਪਨੀ ਨੇ ਕਿਉਂ ਰੱਦ ਕੀਤਾ ਕਲੇਮ?
ਰਿਪੋਰਟਾਂ ਅਨੁਸਾਰ, ਮਰੀਜ਼ ਨੂੰ ਮੈਕਸੀਕੋ ਜਾਣ ਤੋਂ ਦੋ ਦਿਨ ਪਹਿਲਾਂ ਬੁਖਾਰ ਸੀ। ਬੀਮਾ ਕੰਪਨੀ ਨੇ ਇਸੇ ਗੱਲ ਨੂੰ ਆਧਾਰ ਬਣਾਉਂਦੇ ਹੋਏ ਕਿਹਾ ਕਿ ਯਾਤਰਾ ‘ਤੇ ਜਾਣ ਤੋਂ ਪਹਿਲਾਂ ਹੀ ਮਰੀਜ਼ ਵਿੱਚ ਬਿਮਾਰੀ ਦੇ ਲੱਛਣ ਮੌਜੂਦ ਸਨ। ਇਸ ਲਈ ਇਹ ਮਾਮਲਾ ਪਾਲਿਸੀ ਦੇ “ਪਹਿਲਾਂ ਤੋਂ ਮੌਜੂਦ ਸਿਹਤ ਸਥਿਤੀ” (Pre-existing Condition) ਦੇ ਨਿਯਮਾਂ ਦੇ ਅਧੀਨ ਆਉਂਦਾ ਹੈ, ਜਿਸ ਕਾਰਨ ਕੰਪਨੀ ਇਲਾਜ ਦਾ ਖ਼ਰਚਾ ਚੁੱਕਣ ਲਈ ਜਵਾਬਦੇਹ ਨਹੀਂ ਹੈ।

📍ਮਾਹਿਰਾਂ ਦੀ ਚੇਤਾਵਨੀ:
ਖਪਤਕਾਰ ਅਧਿਕਾਰਾਂ (Consumer Rights) ਨਾਲ ਜੁੜੇ ਮਾਹਿਰਾਂ ਅਤੇ ਐਡਵੋਕੇਟਾਂ ਨੇ ਕੈਨੇਡੀਅਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਟ੍ਰੈਵਲ ਇੰਸ਼ੋਰੈਂਸ ਖਰੀਦਣ ਵੇਲੇ ਸਾਰੀਆਂ ਸ਼ਰਤਾਂ ਨੂੰ ਬਹੁਤ ਬਾਰੀਕੀ ਨਾਲ ਪੜ੍ਹਨਾ ਚਾਹੀਦਾ ਹੈ। ਖ਼ਾਸ ਕਰਕੇ ‘ਸਥਿਰਤਾ ਦੀ ਮਿਆਦ’ (Stability Period) ਅਤੇ ਪਹਿਲਾਂ ਤੋਂ ਮੌਜੂਦ ਲੱਛਣਾਂ ਬਾਰੇ ਕੰਪਨੀ ਨੂੰ ਸੱਚੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ, ਤਾਂ ਜੋ ਮੁਸ਼ਕਲ ਸਮੇਂ ਅਜਿਹੇ ਭਾਰੀ ਵਿੱਤੀ ਬੋਝ ਤੋਂ ਬਚਿਆ ਜਾ ਸਕੇ।

(CTV ਰਿਪੋਰਟ ‘ਤੇ ਆਧਾਰਿਤ)

-ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਨਹੀਂ ਹਿਲਾਈਆਂ-ਕੈਨੇਡਾ-ਅਮਰੀਕਾ ਸਮਝੌਤੇ ਬਾਰੇ ਟਰੰਪ ਨੇ ਮੁੜ ਦਿੱਤਾ ਸਖਤ ਬਿਆਨ-ਸਰੀ ‘ਚ ਗੋਲੀ ਚਲਾਉਣ ਵਾਲੇ ਤਿ...
06/12/2026

-ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਨਹੀਂ ਹਿਲਾਈਆਂ
-ਕੈਨੇਡਾ-ਅਮਰੀਕਾ ਸਮਝੌਤੇ ਬਾਰੇ ਟਰੰਪ ਨੇ ਮੁੜ ਦਿੱਤਾ ਸਖਤ ਬਿਆਨ
-ਸਰੀ ‘ਚ ਗੋਲੀ ਚਲਾਉਣ ਵਾਲੇ ਤਿੰਨ ਨੌਜਵਾਨ ਜੇਲ੍ਹ ਭੇਜੇ
-ਕੌਂਸਲਰ ਨਾਗਰਾ ਦੀ ਜਾਇਦਾਦ ‘ਤੇ ਗੈਰ-ਕਨੂੰਨੀ ਉਸਾਰੀ ਦੇ ਦੋਸ਼
-1984 ਬਾਰੇ ਭਾਜਪਾ ਮੰਤਰੀ ਦੇ ਬਿਆਨ ਤੋਂ ਅਮਿਤ ਸ਼ਾਹ ਪਲਟਿਆ
-ਮਲੋਟ ਕੋਲ ਪਰਵਾਸੀ ਮਜ਼ਦੂਰਾਂ ਵਲੋਂ ਦਲਿਤ ਨੌਜਵਾਨਾਂ ਦੀ ਕੁੱਟਮਾਰ

“ਦਾ ਸਹੋਤਾ ਸ਼ੋਅ” 10 ਜੂਨ 2026
“THE SAHOTA SHOW” 10 June 2026
#ਸਰਗਰਮੀਆਂ

ਇਹ ਲਓ, ਤੁਹਾਡੇ ਦਿੱਤੇ ਕੈਪਸ਼ਨ ਨੂੰ ਸੇਮ ਫੋਟੋ ਸਟਾਈਲ ਵਿੱਚ ਲਿਖ ਦਿੱਤਾ ਹੈਇੱਕ ਇਹ ਮੰਦਭਾਗੀ ਕਨੇਡਾ ਦੀ ਧਰਤੀ ਤੋਂਚੌਵੀ ਸਾਲਾ ਹਰਮਨ ਜੋਤ ਸਿੰਘਕਨ...
06/12/2026

ਇਹ ਲਓ, ਤੁਹਾਡੇ ਦਿੱਤੇ ਕੈਪਸ਼ਨ ਨੂੰ ਸੇਮ ਫੋਟੋ ਸਟਾਈਲ ਵਿੱਚ ਲਿਖ ਦਿੱਤਾ ਹੈਇੱਕ ਇਹ ਮੰਦਭਾਗੀ ਕਨੇਡਾ ਦੀ ਧਰਤੀ ਤੋਂ
ਚੌਵੀ ਸਾਲਾ ਹਰਮਨ ਜੋਤ ਸਿੰਘਕਨੇਡਾ ਵਿੱਚ ਰਹਿ ਰਿਹਾ ਸੀ ਅਤੇਪਿੰਡ ਬੁਰਜਮਾਨ ਸਾਹਿਬ (ਬਠਿੰਡਾ)ਨਾਲ ਸੰਬੰਧ ਰੱਖਦਾ ਸੀ।
ਪਿਛਲੀ ਰਾਤ ਇਸ ਵੀਰ ਨੂਸਾਈਲੈਂਟ ਅਟੈਕ ਆਇਆ ਅਤੇਵੀਰ ਇਸ ਦੁਨੀਆਂ ਨੂੰਅਲਵਿਦਾ ਕਹਿ ਗਿਆ।

ਪਤਾ ਨਹੀਂ ਕਿਸ ਦੀ ਨਜ਼ਰ ਲੱਗੀਕਨੇਡਾ ਨੂੰ ਅਤੇ ਬਾਕੀਵਾਹਿਗੁਰੂ ਮੇਹਰ ਰੱਖੇਕਿਸੇ ਨੂੰ ਅਜਿਹੀ ਖ਼ਬਰਕਨੇਡਾ ਤੋਂ ਪੰਜਾਬ ਵਿੱਚ ਨਾ ਜਾਵੇ।

ਪਰਮਾਤਮਾ ਵਿਛੜੀ ਰੂਹ ਨੂੰ
ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ
ਅਤੇ ਪਰਿਵਾਰ ਨੂੰ
ਭਾਣਾ ਮੰਨਣ ਦਾ ਬਲ ਬਖ਼ਸ਼ੇ।

🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏

ਜੇ ਹੁਣ ਇਸੇ ਦੇ ਆਧਾਰ ਤੇ ਪੋਸਟਰ/ਤਸਵੀਰ ਬਣਾਉਣੀ ਹੈ ਤਾਂ ਦੱਸੋ।

Address

Surrey, BC

Website

Alerts

Be the first to know and let us send you an email when Putt Jattan De Driver Truckkan De posts news and promotions. Your email address will not be used for any other purpose, and you can unsubscribe at any time.

Share