ArjinderSingh28

  • Home
  • ArjinderSingh28

ArjinderSingh28 ਕਿਸੇ ਦਾ ਭਲਾ ਕਰਨ ਦਾ ਜ਼ਮਾਨਾ ਨਹੀਂ ਜਿਸਦਾ ਕਰੋਗੇ ਓਹੀ ਹੀ ਮੱਚਦੇ ਨੇ

With Mohan Lutta – I just made it onto their weekly engagement list by being one of their top engagers! 🎉
20/06/2026

With Mohan Lutta – I just made it onto their weekly engagement list by being one of their top engagers! 🎉

Shout out to my newest followers! Excited to have you onboard! Mukesh Arya, Kamal Kishore, Sarta Kumari, Hemant Kumar, R...
18/06/2026

Shout out to my newest followers! Excited to have you onboard! Mukesh Arya, Kamal Kishore, Sarta Kumari, Hemant Kumar, Rekha Devi

          ਸ੍ਰੀ ਮਨੀਕਰਨ ਸਾਹਿਬ ਜਾਣ ਲਈ ਅੱਜ ਹੀ ਟਿਕਟ ਬੁੱਕ ਕਰਵਾਓ
18/06/2026

ਸ੍ਰੀ ਮਨੀਕਰਨ ਸਾਹਿਬ ਜਾਣ ਲਈ ਅੱਜ ਹੀ ਟਿਕਟ ਬੁੱਕ ਕਰਵਾਓ

18/06/2026

ਸ਼ਹੀਦੀ ਦਿਵਸ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ

          ਬਾਪ ਦੀ ਪੱਗ ਦੀ ਲਾਜ ਧੀ ਹੁੰਦੀ ਹੈ, ਧੀ ਦਾ ਪਹਿਲਾ ਪਿਆਰ ਵੀ ਬਾਪ ਹੀ ਹੁੰਦਾ ਹੈ।
14/06/2026

ਬਾਪ ਦੀ ਪੱਗ ਦੀ ਲਾਜ ਧੀ ਹੁੰਦੀ ਹੈ, ਧੀ ਦਾ ਪਹਿਲਾ ਪਿਆਰ ਵੀ ਬਾਪ ਹੀ ਹੁੰਦਾ ਹੈ।

           ਜਾਣਕਾਰ ਬੰਦਾ ਹੀ ਇਸਦਾ ਜਵਾਬ ਦੇ ਸਕਦਾ ਉਤਰ ਸਾਹਮਣੇ ਹੈ
13/06/2026

ਜਾਣਕਾਰ ਬੰਦਾ ਹੀ ਇਸਦਾ ਜਵਾਬ ਦੇ ਸਕਦਾ ਉਤਰ ਸਾਹਮਣੇ ਹੈ

13/06/2026

ਪੁਰਾਣੀ ਨਸਲ ਦੀਆਂ ਚਿੜੀਆਂ ਨਹੀਂ ਦਿਖਦੀਆਂ ਇਹ ਨਵੀਂ ਨਸਲ ਆ ਗਈ

13/06/2026

For Heavy Licence Try in Home

ਡਾ.ਗੁਰਤੇਜ ਸਿੰਘ ਸੰਧੂ ,ਸਾਡਾ ਵਿਗਿਆਨ ਰਤਨ:---....................................................                ਕਦੇ ਸੋਚਿਆ ,ਕ...
02/04/2025

ਡਾ.ਗੁਰਤੇਜ ਸਿੰਘ ਸੰਧੂ ,ਸਾਡਾ ਵਿਗਿਆਨ ਰਤਨ:---....................................................
ਕਦੇ ਸੋਚਿਆ ,ਕੋਈ ਪੰਜਾਬੀ ਜਾਂ ਸਿਖ ਵਿਗਿਆਨੀ ਆਪਣੀ ਖੋਜ ਬਿਰਤੀ ਨਾਲ ਥਾਮਸ ਅਲਵਾ ਐਡੀਸਨ ਤੋਂ ਅਗੇ ਲੰਘਿਆ ਹੋਵੇ ? ਸਾਨੂੰ ਮਾਣ ਹੈ ਡਾ ਗੁਰਤੇਜ ਸਿੰਘ ਸੰਧੂ ਤੇ ਜਿਸਨੂੰ ਉਸਦੀ ਵਿਲੱਖਣ ਵਿਗਿਆਨਕ ਰੁਚੀ ਅਤੇ 1300 ਤੋਂ ਵਧ ਯੂਟਿਲਟੀ ਪੇਟੈਂਟ ਕਾਰਣ ,ਕਲ ਭਾਰਤ ਦੇ ਰਾਸ਼ਟਰਪਤੀ ਵਲੋਂ ਪੰਜਾਬ ਯੂਨੀਵਰਸਿਟੀ ਵਿਚ ਵਿਗਿਆਨ ਰਤਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਅਮਰੀਕਾ ਦੇ ਇਡਾਹੋ ਸਟੇਟ ਦੀ ਰਾਜਧਾਨੀ Boise ਸ਼ਹਿਰ ਦੇ ਏਅਰਪੋਰਟ ਤੇ ਇਸ ਸਿਖ ਵਿਗਿਆਨੀ ਦੀ ਫੋਟੋ ਵੇਖਕੇ ਰੂਹ ਖੁਸ਼ ਹੋ ਜਾਂਦੀ ਹੈ। ਅਮਰੀਕਾ ਦਾ ਉਤਰੀ ਸੂਬਾ ਇਡਾਹੋ ਮਾਈਕਰੋਨ ਕੰਪਨੀ ਦਾ ਹੈਡਕੁਆਰਟਰ ਹੈ ਜਿਥੇ ਦਸ ਹਜਾਰ ਤਕਨੀਕੀ ਮਾਹਿਰ ਕੰਮ ਕਰਦੇ ਹਨ। ਡਾ ਸੰਧੂ ਇਸ ਕੰਪਨੀ ਦਾ ਨੌਜਵਾਨ ਵਾਈਸ ਚੇਅਰਮੈਨ ਹੈ।ਸਥਾਨਕ ਮੀਡੀਆ ਡਾ ਗੁਰਤੇਜ ਸੰਧੂ ਦੀ ਬਹੁਤ ਪ੍ਰਸੰਸਾ ਕਰਦਾ ਹੈ। ਅਖਬਾਰਾਂ / ਮੈਗਜ਼ੀਨਾਂ ਦੀਆਂ ਸੁਰਖੀਆਂ ਵਿਚ ਉਸਨੂੰ ਐਡੀਸਨ ਤੋਂ ਵਡਾ ਖੋਜੀ ਵਿਗਿਆਨੀ ਦਸਿਆ ਗਿਆ ਹੈ। ਡਾ ਸੰਧੂ ਚ ਨਿਮਰਤਾ ਐਨੀ ਕਿ ਓਨਾਂ ਕਦੀ ਆਪਣੇ ਆਪ ਨੂੰ ਐਡੀਸਨ ਦੇ ਬਰਾਬਰ ਖੜਾ ਨਹੀਂ ਕੀਤਾ। ਡਾ ਸੰਧੂ ਇਸ ਗਲ ਵਿਚ ਫਖਰ ਮਹਿਸੂਸ ਕਰਦੇ ਹਨ ਕਿ ਓਨਾਂ ਵਲੋਂ ਮਾਈਕਰੋਨ ਕੰਪਨੀ ਵਿਚ ਚਿਪ ਦੇ ਖੇਤਰ ਪਾਏ ਯੋਗਦਾਨ ਨਾਲ ਕਰੋੜਾਂ ਨਹੀਂ ਅਰਬਾਂ ਵਿਆਕਤੀ ਲਾਭ ਪ੍ਰਾਪਤ ਕਰ ਰਹੇ ਹਨ।
ਲੰਡਨ ਵਿਚ ਸਿਖ ਮਾਪਿਆਂ ਦੇ ਘਰ ਪੈਦਾ ਹੋਏ ਡਾ ਸੰਧੂ ਸਕੂਲ ਪਧਰ ਤੋਂ ਹੀ ਖੋਜੀ ਬਿਰਤੀ ਵਾਲੇ ਸਨ। ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਨਵੀਂ ਦਿਲੀ ਤੋਂ ਗਰੈਜੂਏਸ਼ਨ ਕਰਨ ਉਪਰੰਤ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਯੂ ਐਸ. ਵਿਚੋਂ ਡਾਕਟਰੇਟ ਕਰਕੇ ਸਾਲ 1990 ਤੋਂ Boise ਵਿਚ ਸੀਨੀਅਰ ਫੈਲੋ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਰੂਪ ਵਿਚ ਮਾਈਕਰੋਨ ਟੈਕਨਾਲੋਜੀ ਵਿਚ ਨਵੀਆਂ ਈਜਾਦਾਂ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਨੇੜਲੇ ਭਵਿੱਖ ਚ ਭੌਤਿਕ ਵਿਗਿਆਨ ਵਿਚ ਨੋਬਲ ਪੁਰਸਕਾਰ ਦਾ ਸਿਹਰਾ ਓਨਾਂ ਦੀ ਦਸਤਾਰ ਤੇ ਟਿਕ ਸਕਦਾ ਹੈ।
ਬਹੁਤੇ ਪੰਜਾਬੀ /ਸਿਖ ਪਰਿਵਾਰਾਂ ਦੇ ਨੌਜਵਾਨ ਵਿਦਿਆਰਥੀਆ ਨੂੰ ਸ਼ਾਇਦ ਹੀ ਇਸ ਵਿਗਿਆਨੀ ਬਾਰੇ ਜਾਣਕਾਰੀ ਹੋਵੇ। ਸਾਡੇ ਘਰ-ਪਰਿਵਾਰਾਂ ਅਤੇ ਸਕੂਲਾਂ ਵਿਚ ਰੋਲ ਮਾਡਲ ਦੇ ਰੂਪ ਵਿਚ ਇਹ ਦਸਣ ਦੀ ਰੁਚੀ ਹੀ ਨਹੀਂ ਹੈ। ਸਾਡੇ ਸਮਾਜਿਕ ਤਾਣੇ ਬਾਣੇ ਵਿਚ ਵਿਦਿਆ ,ਰੀਸਰਚ ,ਵਿਗਿਆਨਕ ਖੇਤਰਾਂ ਵਿਚ ਨਵੀਆਂ ਖੋਜਾਂ ਕਰਨ ਵਾਲੇ ਨੂੰ ਕੌਣ ਉਤਸ਼ਾਹਿਤ ਕਰਦਾ ਹੈ? ਸਕੂਲਾਂ ਵਿਚ ਪੜਾਓਂਦੇ ਅਧਿਆਪਕਾਂ ਨੂੰ ਕਿੰਨੇ ਕੁ ਪਿੰਡਾਂ ਵਿਚ ਪੰਚਾਇਤਾਂ ਜਾਂ ਸਮਾਜ ਸੇਵੀ ਸੰਸਥਾਵਾਂ ਵਲੋਂ ਸਨਮਾਨਿਤ ਕਰਨ ਦਾ ਯਤਨ ਕੀਤਾ ਗਿਆ ਹੈ ? ਜਿਹੜੇ ਸਾਡੇ ਭਵਿਖ ਦੀ ਨੀਂਹ ਉਸਾਰ ਰਹੇ ਹਨ ਓਨਾਂ ਵਲ ਕਿੰਨਾ ਕੁ ਧਿਆਨ ਗਿਆ ਹੈ ? ਜਦ ਅਸੀਂ ਸਿਖਿਆ ਨੂੰ ਓਹ ਪ੍ਰਾਥਮਿਕਤਾ ਦਿਤੀ ਹੋਈ ਨੀ ਜਿਹੜੀ ਖੁਸ਼ਹਾਲ ਕੌਮਾਂ ਵਲੋਂ ਦਿਤੀ ਜਾਂਦੀ ਹੈ ਤਾਂ ਸਾਡਾ ਨਿਘਾਰ ਤਾਂ ਕਈ ਦਹਾਕੇ ਪਹਿਲਾਂ ਤੋ ਤਹਿ ਸੀ।
ਇਕ ਹੋਰ ਵਿਸ਼ਵ ਪ੍ਰਸਿਧ ਸਿਖ ਵਿਗਿਆਨੀ ਮਹਿੰਦਰ ਸਿੰਘ ਕਪਾਨੀ ,ਮੋਗੇ ਦੇ ਜੰਮ ਪਲ ਨੇ ਦੁਨੀਆਂ ਦੇ ਸੰਚਾਰ ਸਾਧਨਾਂ ਵਿਚ ਆਪਣੇ ਫਾਈਬਰ ਆਪਟਿਕਸ ਦੀ ਖੋਜ ਨਾਲ ਕਰਾਂਤੀ ਲਿਆ ਦਿਤੀ। ਜੇਕਰ ਅਜ ਮੋਬਾਈਲ ਜਾਂ ਦੂਸਰੇ ਆਈ ਟੀ ਟੂਲ ਹਰ ਛੋਟੇ -ਵਡੇ ਦੇ ਹਥ ਵਿਚ ਹਨ ਤਾਂ ਇਸਦਾ ਸਿਹਰਾ ਮਹਿੰਦਰ ਸਿੰਘ ਕਪਾਨੀ ਨੂੰ ਜਾਂਦਾ ਹੈ। ਹੁਣ ਤਾਂ ਕਈ ਵਰੇ ਪਹਿਲਾਂ ਓਹ ਅਮਰੀਕਾ ਰਹਿੰਦਿਆਂ ਸੁਰਗਵਾਸ ਹੋ ਗਏ ਪਰ ਜਿਊਂਦਿਆਂ ਜੀਅ ਕਿੰਨੀਆਂ ਕੁ ਸੰਸਥਾਵਾਂ ਨੇ ਪੰਜਾਬ ਵਿਚ ਓਹਦਾ ਸਨਮਾਨ ਕੀਤਾ ਸੀ ? ਸਾਲ 2016 ਵਿਚ ਬਤੌਰ ਡਾਇਰੈਕਟਰ ਜਨਰਲ ਸਿਖਿਆ ਪੰਜਾਬ, ਮੈਂ ਸਰਕਾਰ ਅਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸੁਝਾਓ ਦਿਤਾ ਸੀ ਇੰਨਾ ਸਿਖ ਵਿਗਿਆਨੀਆਂ ਦੀਆਂ ਤਸਵੀਰਾਂ ਪੰਜਾਬ ਦੇ ਸਕੂਲਾਂ ਵਿਚ ਲਗਾਈਆਂ ਜਾਣ। ਸਾਡੀ ਪੰਜਾਬੀਆਂ ਦੀ ਰੂਚੀ ਹੀ ਕਿਸੇ ਹੋਰ ਪਾਸੇ ਹੈ।
ਪਿਛਲੇ ਦੋ ਤਿੰਨ ਦਹਾਕਿਆਂ ਵਿਚ ਸਾਡੀਆਂ ਸੜਕਾਂ ਤੇ ਮੈਰਿਜ ਪੈਲੇਸ ਅਤੇ ਪੈਟਰੌਲ ਪੰਪ ਖੁੰਬਾਂ ਵਾਂਗੂ ਉਗੇ ਹਨ। ਸਮਾਜ ਦਾ ਬਹੁਤ ਕੀਮਤੀ ਸਰਮਾਇਆ ਬੇਲੋੜੇ ਵਿਆਹ ਜਸ਼ਨਾਂ ਅਤੇ ਦਿਖਾਵੇ ਦੇ ਰੂਪ ਵਿਚ ਵਡੀਆਂ ਮਰਸਡੀਜ਼ ਗਡੀਆਂ ਤੇ ਖਰਚ ਹੋ ਰਿਹਾ ਹੈ। ਸਾਡੇ ਹਸਪਤਾਲਾਂ ਅਤੇ ਸਕੂਲਾਂ ਦੀ ਹਾਲਤ ਵਰਿਆਂ ਤੋਂ ਜਿਓਂ ਦੀ ਤਿਓਂ ਹੈ। ਗੁਣਾਤਮਕ ਤਬਦੀਲੀ ਕਿਧਰੇ ਨਜ਼ਰ ਨਹੀਂ ਆਓਂਦੀ ਭਾਵੇਂ ਇਮਾਰਤਾਂ ਤੇ ਰੰਗ ਰੋਗਣ ਜਰੂਰ ਹੋਇਆ ਹੈ। ਸਾਡੀ ਕਮਿਊਨਿਟੀ ਨੇ ਸਿਖਿਆ ਦੇ ਪਸਾਰ ਨੂੰ ਅਡਾਪਟ ਨਹੀਂ ਕੀਤਾ। ਇਵੇਂ ਸਰਕਾਰੀ ਹਸਪਤਾਲ ਵੀ ਬੀਮਾਰ ਹੀ ਨਜ਼ਰ ਆਓਂਦੇ ਹਨ। ਹਸਪਤਾਲਾਂ ਵਿਚ ਡਾਕਟਰ, ਦਵਾਈਆਂ ਦੀ ਕਮੀ ਅਤੇ ਸਕੂਲਾਂ ਵਿਚ ਅਧਿਆਪਕ ਅਤੇ ਪੜਣ ਸਮੱਗਰੀ ਦੀ ਘਾਟ ਬਾਰੇ ਮੈਂ ਪੰਜਾਬ ਦੀ ਕਿਸੇ ਸੜਕ ਤੇ ਧਰਨਾ ਨਹੀਂ ਲਗਿਆ ਵੇਖਿਆ।
ਜੇ ਅਜ ਸੰਭਾਲਣਗੇ ਤਾਂ ਵੀ ਅਧੀ ਸਦੀ ਠੀਕ ਹੋਣ ਨੂੰ ਲਗੇਗੀ। ਸਿਖਿਆ ਦੇ ਖੇਤਰ ਵਿਚ ਅਜ ਦਾ ਬੀਜਿਆ ਵੀਹ ਸਾਲ ਨੂੰ ਵਢੋਗੇ। ਧਾਰਮਿਕ,ਰਾਜਨੀਤਕ ਅਦਾਰਿਆਂ ਵਿਚਲੇ ਚਲ ਰਹੇ ਘੜਮਸ ਨੇ ਸਾਡਾ ਕੁਝ ਨੀ ਸੰਵਾਰਨਾ। ਜੇਕਰ ਦੁਨੀਆ ਵਿਚ ਕੌਮ ਦੀ ਵਿਲਖਣ ਹੈਸੀਅਤ ਕਾਇਮ ਰਖਣੀ ਹੈ ਤਾਂ ਵਿਦਿਆ ਤੇ ਫੋਕਸ ਕਰੋ। ਬੌਧਿਕ ਤਾਕਤ ਨਾਲ ਹੀ ਅਸੀ ਆਪਣਾ ਝੰਡਾ ਉਚਾ ਗਡ ਸਕਾਂਗੇ। ਸੰਸਾਰੀਕਰਨ ਦੇ ਵਿਰੋਧ ਵਿਚ ਚਲ ਰਹੀ ਹਵਾ ਨੇ ਯਹੂਦੀਆਂ ਦਾ ਕਿਓਂ ਨੀ ਕੁਛ ਵਿਗਾੜਿਆ ? ਸਾਡਿਆਂ ਨੂੰ ਕਿਓਂ ਹੱਥਕੜੀਆਂ ਲਾ ਕੇ ਫੌਜੀ ਜਹਾਜਾਂ ਚ ਭੇਜਿਆ,ਕਿਓਂ ਕਿ ਯਹੂਦੀ ਸਾਥੋਂ ਗਿਣਤੀ ਚ ਥੋੜੇ ਹੋਣ ਦੇ ਬਾਵਜੂਦ ਆਪਣੀ ਪਛਾਣ ਬਤੌਰ ਸਾਇੰਸਦਾਨ ਅਤੇ ਖੋਜੀ ਰਖਦੇ ਹਨ। ਸਾਰਾ ਡਿਜੀਟਲ ਗਿਆਨ ਅਤੇ ਤਕਨੀਕ ਯਹੂਦੀਆਂ ਦੇ ਹਥ ਵਿਚ ਹੈ। ਗਾਜਾ ਪਟੀ ਦਾ ਜੋ ਹਾਲ ਓਨਾਂ ਕੀਤਾ, ਕੀ ਅਸੀਂ ਗੁਆਂਢੀ ਦੇਸ਼ ਵਲੋਂ ਸਾਡੇ ਦਬੇ ਹੋਏ ਕਸ਼ਮੀਰ ਦਾ ਕਰ ਸਕਦੇ ਹਾਂ ?
ਆਓ ਅਸੀਂ ਤਹੱਈਆ ਕਰੀਏ ਕਿ ਹਰ ਪਿੰਡ ਅਤੇ ਘਰ ਵਿਚ ਸਾਇੰਸ ਅਤੇ ਤਕਨਾਲੋਜੀ ਦੀ ਪੜਾਈ ਵਿਚ ਬਚਿਆਂ ਦੀ ਰੁਚੀ ਪੈਦਾ ਹੋਵੇ। ਇੰਨਾਂ ਪੰਜਾਬੀ /ਸਿਖ ਵਿਗਿਆਨੀਆਂ ਦੀਆਂ ਤਸਵੀਰਾਂ ਹਰ ਸਕੂਲ ਅਤੇ ਪਿੰਡ ਵਿਚ ਲਗਾ ਕੇ ਬਚਿਆਂ ਲਈ ਰੋਲ ਮਾਡਲ ਪੇਸ਼ ਕਰੀਏ।

27/03/2025

Address


Alerts

Be the first to know and let us send you an email when ArjinderSingh28 posts news and promotions. Your email address will not be used for any other purpose, and you can unsubscribe at any time.

  • Want your business to be the top-listed Transport Service?

Share